UKHSA ਕੋਣ ਹਨ?
ਯੂਕੇ ਹੈਲਥ ਸਕਿਉਰਿਟੀ ਏਜੰਸੀ ਯੂਨਾਈਟਿਡ ਕਿੰਗਡਮ ਵਿੱਚ ਇੱਕ ਸਰਕਾਰੀ ਏਜੰਸੀ ਹੈ ਜੋ ਅਪ੍ਰੈਲ 2021 ਤੋਂ ਇੰਗਲੈਂਡ-ਵਿਆਪੀ ਜਨਤਕ ਸਿਹਤ ਸੁਰੱਖਿਆ ਅਤੇ ਛੂਤ ਦੀਆਂ ਬਿਮਾਰੀਆਂ ਦੀ ਸਮਰੱਥਾ ਲਈ ਜ਼ਿੰਮੇਵਾਰ ਹੈ।
ਅਸੀਂ ਇਹ ਅਧਿਐਨ ਕਿਉਂ ਕਰ ਰਹੇ ਹਾਂ?
ਕਿਸੇ ਵੀ ਸਮੇਂ ਸਾਡੇ ਸਰੀਰ ਵਿੱਚ ਅਤੇ ਅੰਦਰ ਬਹੁਤ ਸਾਰੇ ਵੱਖ-ਵੱਖ ਕਿਸਮਾਂ ਦੇ ਜੀਵਾਣੂ ਹੁੰਦੇ ਹਨ। ਅਸੀਂ ਜਿਨ੍ਹਾਂ ਸਥਾਨਾਂ 'ਤੇ ਜਾਂਦੇ ਹਾਂ, ਜਿਨ੍ਹਾਂ ਚੀਜ਼ਾਂ ਨੂੰ ਛੁਹੰਦੇ ਹਾਂ, ਜਿਵੇਂ ਕਿ ਜਾਨਵਰ, ਅਤੇ ਜੋ ਚੀਜ਼ਾਂ ਅਸੀਂ ਖਾਂਦੇ ਹਾਂ ਉਹਨਾਂ ਤੋਂ ਅਸੀਂ ਵੱਖ-ਵੱਖ ਕਿਸਮ ਦੇ ਜੀਵਾਣੂਆਂ ਦੇ ਸੰਪਰਕ ਵਿੱਚ ਆ ਜਾਂਦੇ ਹਾਂ। ਅਤੇ ਜਦੋਂ ਅਸੀਂ ਐਂਟੀਬਾਇਓਟਿਕਸ ਲੈਂਦੇ ਹਾਂ, ਤਾਂ ਉਹ ਬੈਕਟੀਰੀਆ ਜੋ ਸਾਡੀਆਂ ਅੰਤੜੀਆਂ ਅਤੇ ਚਮੜੀ 'ਤੇ ਹੁੰਦੇ ਹਨ ਕਈ ਵਾਰ ਐਂਟੀਬਾਇਓਟਿਕਸ ਪ੍ਰਤੀ ਰੋਧਕ ਬਣ ਜਾਂਦੇ ਹਨ। ਕਿਉਂਕਿ ਜੇ ਇਹ ਬੈਕਟੀਰੀਆ ਅੰਤੜੀਆਂ ਜਾਂ ਚਮੜੀ ਤੋਂ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਚਲੇ ਜਾਂਦੇ ਹਨ ਤਾਂ ਇਹ ਕਈ ਵਾਰ ਬੀਮਾਰੀ ਪੈਦਾ ਕਰ ਸਕਦੇ ਹਨ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਵੱਖ-ਵੱਖ ਕਿਸਮਾਂ ਦੇ ਬੈਕਟੀਰੀਆ ਕਿੰਨੇ ਆਮ ਹਨ ਅਤੇ ਕੀ ਵਿਦੇਸ਼ਾਂ ਵਿੱਚ ਬਿਤਾਇਆ ਸਮਾਂ, ਐਂਟੀਬਾਇਓਟਿਕ, ਹਸਪਤਾਲ ਵਿੱਚ ਜਾਣ ਜਾਂ ਹੋਰ ਚੀਜ਼ਾਂ ਤੋਂ ਸਾਡਾ ਇਹਨਾਂ ਦੇ ਸੰਪਰਕ ਵਿੱਚ ਆਉਣ ਦਾ ਸੰਕਟ ਵੱਧ ਜਾਂਦਾ ਹੈ। ਇਹਨਾਂ ਜੀਵਾਣੂਆਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਇਸ ਲਿੰਕ 'ਤੇ ਜਾਓ: https://www.gov.uk/government/news/new-study-launched-to-assess-levels-of-antimicrobial-resistance-in-healthy-people
ਮੈਨੂੰ ਕਿਉਂ ਚੁਣਿਆ ਗਿਆ ਹੈ?
ਬੇਸਿਸ ਰਿਸਰਚ ਅਤੇ DRG ਰਿਸਰਚ, ਦੋ ਖੋਜ ਕੰਪਨੀਆਂ, UKHSA ਦੀ ਤਰਫ਼ੋਂ ਇਸ ਅਧਿਐਨ ਲਈ 18 ਜਾਂ ਇਸ ਤੋਂ ਵੱਧ ਉਮਰ ਦੇ ਭਾਗੀਦਾਰਾਂ ਨੂੰ ਭਰਤੀ ਕਰ ਰਹੀਆਂ ਹਨ। ਜੇ ਤੁਸੀਂ ਡਾਕ ਰਾਹੀਂ ਸੰਪਰਕ ਕੀਤੇ ਜਾਣ ਤੋਂ ਬਾਅਦ ਇਸ ਵੈੱਬਸਾਈਟ 'ਤੇ ਆਏ ਹੋ, ਤਾਂ ਤੁਹਾਨੂੰ ਡਾਕ ਪਤਿਆਂ ਦੇ ਜਨਤਕ ਤੌਰ 'ਤੇ ਉਪਲਬਧ ਰਿਕਾਰਡਾਂ ਦੀ ਵਰਤੋਂ ਕਰਦੇ ਹੋਏ ਇੰਗਲੈਂਡ ਭਰ ਦੇ ਆਮ ਲੋਕਾਂ ਤੋਂ ਬੇਤਰਤੀਬ ਤੌਰ 'ਤੇ ਚੁਣਿਆ ਗਿਆ ਹੈ।
ਮੇਰੇ ਨਮੂਨਿਆਂ ਦੀ ਕਿਸ ਲਈ ਜਾਂਚ ਕੀਤੀ ਜਾਵੇਗੀ?
ਤੁਹਾਡੇ ਨਮੂਨਿਆਂ ਦੀ ਐਂਟੀਬਾਇਓਟਿਕ ਰੋਧਕ ਜੀਵਾਣੂਆਂ ਦੀ ਮੌਜੂਦਗੀ ਲਈ ਜਾਂਚ ਕੀਤੀ ਜਾਵੇਗੀ: ਐਕਸਟੈਂਡਡ-ਸਪੈਕਟ੍ਰਮ ਬੀਟਾ-ਲੈਕਟਮੇਜ਼ (Extended-Spectrum Beta-Lactamase) (ESBL) ਪੈਦਾ ਕਰਨ ਵਾਲੇ ਗ੍ਰਾਮ-ਨੈਗੇਟਿਵ (Gram-negatives), ਕਾਰਬਾਪੇਨੇਮੇਜ਼ ਪੈਦਾ ਕਰਨ ਵਾਲੇ ਜੀਵ (Carbapenemase Producing organisms) (CPOs), ਵੈਨਕੋਮਾਈਸਿਨ ਪੈਦਾ ਕਰਨ ਵਾਲੇ ਐਂਟਰੋਕੌਕਸੀ (Vancomycin Producing Enterococci) (VRE), ਮੈਥੀਸਿਲਿਨ (Methicillin) ਰੋਧਕ/ਸੰਵੇਦਨਸ਼ੀਲ ਸਟੈਫਾਈਲੋਕੋਕਸ ਔਰਿਅਸ (Staphylococcus aureus) (MRSA /MSSA) ਅਤੇ ਕੈਂਡੀਡਾ ਔਰਿਸ (Candida auris); ਅਤੇ ਗਰੁੱਪ ਏ ਸਟ੍ਰੈਪਟੋਕਾਕਸ (Streptococcus) ਦੀ ਵਿਆਪਕਤਾ। ਤੁਹਾਡੇ ਨਮੂਨਿਆਂ ਦੀ ਕਿਸੇ ਵੀ ਬੀਮਾਰੀ ਲਈ ਜਾਂਚ ਨਹੀਂ ਕੀਤੀ ਜਾਵੇਗੀ। ਜੇ ਤੁਸੀਂ ਇਸ ਲਈ ਸਹਿਮਤੀ ਦਿੰਦੇ ਹੋ ਤਾਂ ਤੁਹਾਡੇ ਨਮੂਨਿਆਂ ਤੋਂ ਅਲੱਗ ਕੀਤੇ ਜੀਵਾਣੂਆਂ ਨੂੰ ਭਵਿੱਖ ਦੇ ਸੰਬੰਧਿਤ ਅਧਿਐਨਾਂ ਲਈ ਵੀ ਵਰਤਿਆ ਜਾ ਸਕਦਾ ਹੈ।
ਖੋਜ ਦੇ ਨਤੀਜਿਆਂ ਦਾ ਕੀ ਹੋਵੇਗਾ?
ਨਤੀਜਿਆਂ ਦੀ ਇੱਕ ਰਿਪੋਰਟ ਜਨਤਕ ਸਿਹਤ ਪੇਸ਼ੇਵਰਾਂ ਨਾਲ ਸਾਂਝੀ ਕੀਤੀ ਜਾਵੇਗੀ ਅਤੇ ਨਤੀਜੇ ਕਿਸੇ ਮੈਡੀਕਲ ਰਸਾਲੇ ਵਿੱਚ ਰਿਪੋਰਟ ਕੀਤੇ ਜਾ ਸਕਦੇ ਹਨ, ਹਾਲਾਂਕਿ ਪ੍ਰਕਾਸ਼ਿਤ ਕੀਤੇ ਗਏ ਕਿਸੇ ਵੀ ਨਤੀਜਿਆਂ ਵਿੱਚ ਤੁਹਾਡੀ ਪਛਾਣ ਨਹੀਂ ਕੀਤੀ ਜਾਵੇਗੀ।
ਇਹਨਾਂ ਰਿਪੋਰਟਾਂ ਵਿੱਚ ਸਾਰਾ ਡਾਟਾ ਇਕੱਠਾ ਕੀਤਾ ਅਤੇ ਗੁੰਮਨਾਮ ਬਣਾਇਆ ਜਾਵੇਗਾ। ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਨਤੀਜੇ ਇਸ ਤਰੀਕੇ ਨਾਲ ਵਰਤੇ ਜਾਣ, ਤਾਂ ਤੁਹਾਡੇ ਲਈ ਹਿੱਸਾ ਲੈਣਾ ਜ਼ਰੂਰੀ ਨਹੀਂ ਹੈ।
· ਅਧਿਐਨ ਦੇ ਦੌਰਾਨ ਤੁਹਾਡੇ ਬਾਰੇ ਇਕੱਠੀ ਕੀਤੀ ਗਈ ਸਾਰੀ ਜਾਣਕਾਰੀ ਸਖ਼ਤੀ ਨਾਲ ਗੁਪਤ ਰੱਖੀ ਜਾਵੇਗੀ। ਇਸ ਬਾਰੇ ਹੋਰ ਜਾਣਨ ਲਈ ਕਿ UKHSA ਕੀ ਹੈ, ਤੁਹਾਡੀ ਜਾਣਕਾਰੀ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ ਅਤੇ ਤੁਹਾਡੇ ਜਾਣਕਾਰੀ ਦੇ ਅਧਿਕਾਰ ਕੀ ਹਨ, ਕਿਰਪਾ ਕਰਕੇ UKHSA ਪਰਦੇਦਾਰੀ ਨੋਟਿਸ ਦੇਖੋ।
· ਤੁਹਾਡੇ ਨਿੱਜੀ ਡੇਟਾ ਦੇ ਸੰਬੰਧ ਵਿੱਚ ਸਾਰੀਆਂ ਪ੍ਰਕਿਰਿਆਵਾਂ ਡੇਟਾ ਸੁਰੱਖਿਆ ਅਧਿਨਿਯਮ 2018 ਦੇ ਅਨੁਸਾਰ ਹੋਣਗੀਆਂ।
· ਸਿਰਫ ਤੁਹਾਡੇ ਨਮੂਨਿਆਂ ਤੋਂ ਅਲੱਗ ਕੀਤੇ ਗਏ ਜੀਵਾਣੂਆਂ ਨੂੰ ਹੀ ਪ੍ਰਯੋਗਸ਼ਾਲਾ ਵਿੱਚ ਸਟੋਰ ਕੀਤਾ ਜਾਵੇਗਾ ਅਤੇ ਉਹਨਾਂ ਦਾ ਹਰ ਤਿੰਨ ਸਾਲਾਂ ਵਿੱਚ ਮੁਲਾਂਕਣ ਕੀਤਾ ਜਾਵੇਗਾ। ਇਹਨਾਂ ਨੂੰ ਕਿਸੇ ਵੀ ਅਜਿਹੀ ਜਾਣਕਾਰੀ ਨਾਲ ਸਟੋਰ ਨਹੀਂ ਕੀਤਾ ਜਾਵੇਗਾ ਜੋ ਤੁਹਾਡੀ ਪਛਾਣ ਕਰ ਸਕੇ। ਤੁਹਾਡੇ ਬਾਕੀ ਦੇ ਨਮੂਨੇ ਨਸ਼ਟ ਕਰ ਦਿੱਤੇ ਜਾਣਗੇ।
· ਤੁਹਾਡੇ ਨਮੂਨਿਆਂ ਦੀ ਕਿਸੇ ਵੀ ਬੀਮਾਰੀ ਲਈ ਜਾਂਚ ਨਹੀਂ ਕੀਤੀ ਜਾਵੇਗੀ
ਅਸੀਂ ਭਾਗੀਦਾਰਾਂ ਨਾਲ ਵਿਅਕਤੀਗਤ ਨਤੀਜਿਆਂ ਨੂੰ ਸਾਂਝਾ ਨਹੀਂ ਕਰ ਸਕਾਂਗੇ ਪਰ ਜੇ ਤੁਸੀਂ ਸਮੁੱਚੇ ਨਤੀਜਿਆਂ ਦੇ ਨਾਲ ਅੰਤਿਮ ਰਿਪੋਰਟ ਦੀ ਇੱਕ ਕਾਪੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਅਧਿਐਨ ਦੇ ਮੁਖੀਆਂ ਨੂੰ ਇਸ ਪਤੇ 'ਤੇ ਈਮੇਲ ਕਰੋ TARGETantibiotics@ukhsa.gov.uk
ਕੀ ਮੈਨੂੰ ਭਾਗ ਲੈਣਾ ਹੀ ਪਵੇਗਾ?
ਨਹੀਂ – ਇਸ ਖੋਜ ਅਧਿਐਨ ਵਿੱਚ ਹਿੱਸਾ ਲੈਣਾ ਪੂਰੀ ਤਰ੍ਹਾਂ ਆਪਣੀ ਮਰਜ਼ੀ ਹੈ।
ਤੁਸੀਂ ਕਿਸੇ ਵੀ ਸਮੇਂ, ਹੈਲਪਲਾਈਨ 'ਤੇ ਕਾਲ ਕਰਕੇ, ਨਮੂਨਿਆਂ ਦੇ ਨਾਲ ਤੁਹਾਨੂੰ ਰਾਹੀਂ ਭੇਜੀ ਗਈ ਸਹਿਮਤੀ ਵਾਪਸ ਲੈਣ ਦੀ ਸਲਿੱਪ ਭੇਜ ਕੇ ਜਾਂ TARGETantibiotics@ukhsa.gov.uk '
ਕੀ ਮੈਨੂੰ ਭਾਗ ਲੈਣਾ ਹੀ ਪਵੇਗਾ?
ਨਹੀਂ – ਇਸ ਖੋਜ ਅਧਿਐਨ ਵਿੱਚ ਹਿੱਸਾ ਲੈਣਾ ਪੂਰੀ ਤਰ੍ਹਾਂ ਆਪਣੀ ਮਰਜ਼ੀ ਹੈ।
ਤੁਸੀਂ ਕਿਸੇ ਵੀ ਸਮੇਂ, ਹੈਲਪਲਾਈਨ 'ਤੇ ਕਾਲ ਕਰਕੇ, ਨਮੂਨਿਆਂ ਦੇ ਨਾਲ ਤੁਹਾਨੂੰ ਰਾਹੀਂ ਭੇਜੀ ਗਈ ਸਹਿਮਤੀ ਵਾਪਸ ਲੈਣ ਦੀ ਸਲਿੱਪ ਭੇਜ ਕੇ ਜਾਂ TARGETantibiotics@ukhsa.gov.uk 'ਤੇ ਈਮੇਲ ਕਰਕੇ ਅਧਿਐਨ ਤੋਂ ਬਾਹਰ ਹੋ ਸਕੋਗੇ। ਇਸ ਨਾਲ ਯਕੀਨੀ ਬਣੇਗਾ ਕਿ ਤੁਹਾਡੇ ਸਾਰੇ ਸਰਵੇਖਣ ਜਵਾਬਾਂ ਨੂੰ ਵਿਸ਼ਲੇਸ਼ਣ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਨਮੂਨਿਆਂ ਨੂੰ ਨਸ਼ਟ ਕੀਤਾ ਜਾਂਦਾ ਹੈ। ਜੇ ਤੁਸੀਂ ਇੱਕ ਨਮੂਨਾ ਜਮ੍ਹਾਂ ਕਰਾਇਆ ਹੈ ਪਰ ਫਿਰ ਆਪਣੀ ਸਹਿਮਤੀ ਵਾਪਸ ਲੈਣ ਦਾ ਫੈਸਲਾ ਕਰਦੇ ਹੋ, ਤਾਂ ਵੀ ਤੁਹਾਨੂੰ ਧੰਨਵਾਦ ਵਜੋਂ £50 Love2shop ਵਾਊਚਰ ਦਾ ਭੁਗਤਾਨ ਕੀਤਾ ਜਾਵੇਗਾ। ਜੇ ਤੁਹਾਡੀ ਸਹਿਮਤੀ ਵਾਪਸ ਲੈਣ ਦੇ ਸਮੇਂ ਤੱਕ ਅਧਿਐਨ ਰਿਪੋਰਟ ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕੀ ਹੈ, ਤਾਂ ਤੁਹਾਡਾ ਨਮੂਨਾ ਨਸ਼ਟ ਕਰ ਦਿੱਤਾ ਜਾਵੇਗਾ ਪਰ ਤੁਹਾਡੇ ਨਤੀਜੇ ਹਾਲੇ ਵੀ ਰਿਪੋਰਟ ਦੇ ਵਿਸ਼ਲੇਸ਼ਣ ਵਿੱਚ ਸ਼ਾਮਲ ਕੀਤੇ ਜਾਣਗੇ (ਪਰ ਤੁਹਾਨੂੰ ਪਛਾਣਿਆ ਨਹੀਂ ਜਾ ਸਕੇਗਾ)। ਕਿਰਪਾ ਕਰਕੇ ਨੋਟ ਕਰੋ ਕਿ ਅਸੀਂ ਸਿਰਫ ਤੁਹਾਡੀ UID ਰਾਹੀਂ ਹੀ ਤੁਹਾਡੇ ਡੇਟਾ ਦੀ ਪਛਾਣ ਕਰ ਸਕਾਂਗੇ ਅਤੇ ਉਸਨੂੰ ਹਟਾ ਸਕਾਂਗੇ। ਕਿਸੇ ਵੀ ਬਾਹਰ ਹੋਣ ਬੇਨਤੀ ਵਿੱਚ ਤੁਹਾਡੀ UID ਨੂੰ ਲਾਜ਼ਮੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਮੈਂ ਆਪਣਾ NHS ਨੰਬਰ ਕਿਵੇਂ ਲੱਭਾਂ?
ਆਪਣਾ NHS ਨੰਬਰ ਲੱਭਣ ਲਈ, ਤੁਸੀਂ https://www.nhs.uk/nhs-services/online-services/find-nhs-number/ 'ਤੇ ਜਾ ਸਕਦੇ ਹੋ ਅਤੇ ਹਿਦਾਇਤਾਂ ਦੀ ਪਾਲਣਾ ਕਰ ਸਕਦੇ ਹੋ।
ਵਿਕਲਪਕ ਤੌਰ 'ਤੇ, ਤੁਸੀਂ ਇਹ ਕਰ ਸਕਦੇ ਹੋ:
· ਇਸਨੂੰ NHS ਦੇ ਕਿਸੇ ਵੀ ਪੱਤਰ 'ਤੇ ਲੱਭੋ, ਜਿਵੇਂ ਕਿ ਨੁਸਖ਼ਾ ਜਾਂ ਅਪਾਇੰਟਮੈਂਟ ਪੱਤਰ
· ਆਪਣੀ GP ਸਰਜਰੀ ਨੂੰ ਕਾਲ ਕਰੋ ਅਤੇ ਉਹਨਾਂ ਨੂੰ ਆਪਣਾ ਨੰਬਰ ਪੁੱਛੋ
ਮੈਨੂੰ ਭੁਗਤਾਨ ਕਿਵੇਂ ਮਿਲੇਗਾ?
ਜੇਕਰ ਤੁਸੀਂ ਪ੍ਰਸ਼ਨਾਵਲੀ ਨੂੰ ਪੂਰਾ ਕਰਦੇ ਹੋ (ਔਨਲਾਈਨ ਜਾਂ ਹੈਲਪਡੈਸਕ 'ਤੇ ਕਾਲ ਕਰਕੇ) ਅਤੇ ਸਮਾਂ ਸੀਮਾ* ਦੇ ਅੰਦਰ ਵੈਧ ਨਮੂਨੇ ਵਾਪਸ ਕਰਦੇ ਹੋ, ਤਾਂ ਨਮੂਨਿਆਂ ਦੀ ਤਸਦੀਕ ਕੀਤੇ ਜਾਣ ਦੇ 5 ਕੰਮਕਾਜੀ ਦਿਨਾਂ ਦੇ ਅੰਦਰ ਤੁਹਾਨੂੰ £50 Love2Shop ਵਾਊਚਰ ਦਾ ਲਿੰਕ ਭੇਜਿਆ ਜਾਵੇਗਾ। ਇਸ ਨੂੰ ਕਈ ਤਰ੍ਹਾਂ ਦੇ ਸਟੋਰਾਂ, ਰੈਸਟੋਰੈਂਟਾਂ ਅਤੇ ਆਕਰਸ਼ਣਾਂ ਵਿੱਚ ਵਰਤਿਆ ਜਾ ਸਕਦਾ ਹੈ।
* ਕਿਰਪਾ ਕਰਕੇ ਆਪਣੀ ਕਿੱਟ ਪ੍ਰਾਪਤ ਕਰਨ ਦੇ 5 ਦਿਨਾਂ ਦੇ ਅੰਦਰ, ਅਤੇ ਆਪਣੇ ਨਮੂਨੇ ਲੈਣ ਦੇ 12 ਘੰਟਿਆਂ ਦੇ ਅੰਦਰ ਫ੍ਰੀਪੋਸਟ ਰਿਟਰਨ ਲੇਬਲ ਦੀ ਵਰਤੋਂ ਕਰਦੇ ਹੋਏ ਪੋਸਟ ਆਫਿਸ ਰਾਹੀਂ ਜਾਂ ਪੋਸਟ ਬਾਕਸ ਰਾਹੀਂ ਨਮੂਨੇ ਵਾਪਸ ਕਰੋ।
ਜੇ ਮੈਨੂੰ ਅਧਿਐਨ ਬਾਰੇ ਕੋਈ ਸ਼ਿਕਾਇਤ ਹੈ ਤਾਂ ਮੈਂ ਕੀ ਕਰਾਂ?
ਜੇ ਤੁਹਾਨੂੰ ਅਧਿਐਨ ਬਾਰੇ ਕੋਈ ਸ਼ਿਕਾਇਤ ਹੈ, ਤਾਂ ਕਿਰਪਾ ਕਰਕੇ ਈਮੇਲ ਕਰੋ randd.office@ukhsa.gov.uk
ਇਸ ਅਧਿਐਨ ਦੀ ਸਮੀਖਿਆ ਕਿਸ ਨੇ ਕੀਤੀ ਹੈ?
ਤੁਹਾਡੇ ਹਿੱਤਾਂ ਦੀ ਰੱਖਿਆ ਕਰਨ ਲਈ UK ਹੈਲਥ ਸਿਕਉਰਿਟੀ ਏਜੰਸੀ ਤੋਂ ਸਾਰੀ ਖੋਜ ਦੀ ਰਿਸਰਚ ਐਥਿਕਸ ਕਮੇਟੀ ਨਾਮਕ ਲੋਕਾਂ ਦੇ ਇੱਕ ਸੁਤੰਤਰ ਸਮੂਹ ਦੁਆਰਾ ਜਾਂਚ ਕੀਤੀ ਜਾਂਦੀ ਹੈ। UKHSA ਰਿਸਰਚ ਐਂਡ ਪਬਲਿਕ ਹੈਲਥ ਪ੍ਰੈਕਟਿਸ ਐਥਿਕਸ ਐਂਡ ਗਵਰਨੈਂਸ ਗਰੁੱਪ (UKHSA REGG) ਦੁਆਰਾ ਇਸ ਅਧਿਐਨ ਦੀ ਸਮੀਖਿਆ ਕੀਤੀ ਗਈ ਹੈ ਅਤੇ ਇੱਕ ਅਨੁਕੂਲ ਰਾਏ ਦਿੱਤੀ ਗਈ ਹੈ।
ਕੀ ਹਿੱਸਾ ਲੈਣ ਦੇ ਕੋਈ ਨੁਕਸਾਨ ਹਨ?
ਜਦੋਂ ਕਿ ਪ੍ਰਸ਼ਨਾਵਲੀ ਨੂੰ ਪੂਰਾ ਕਰਨ (ਲਗਭਗ 10 ਮਿੰਟ) ਅਤੇ ਨਮੂਨੇ ਇਕੱਠੇ ਕਰਨ ਵਿੱਚ ਤੁਹਾਡਾ ਥੋੜ੍ਹਾ ਸਮਾਂ ਲੱਗੇਗਾ, ਇਸ ਅਧਿਐਨ ਵਿੱਚ ਹਿੱਸਾ ਲੈਣ ਦੇ ਕੋਈ ਨੁਕਸਾਨ ਨਹੀਂ ਹਨ। ਅਸਲ ਵਿੱਚ, ਸਾਡੇ ਵੱਲੋਂ ਇਕੱਠੇ ਕੀਤੇ ਗਏ ਨਤੀਜਿਆਂ ਤੋਂ NHS ਨੂੰ ਉਹਨਾਂ ਲਾਗਾਂ 'ਤੇ ਨਿਯੰਤ੍ਰਣ ਅਤੇ ਇਲਾਜ ਕਰਨ ਵਿੱਚ ਸਹਾਇਤਾ ਮਿਲੇਗੀ ਜੋ ਕਦੇ-ਕਦੇ ਜੀਵਾਣੂਆਂ ਦੇ ਆਂਦਰ ਤੋਂ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਚਲੇ ਜਾਣ ਨਾਲ ਹੋ ਸਕਦੇ ਹਨ।
ਮੈਂ ਮਦਦ ਲਈ ਕਿਸ ਨਾਲ ਸੰਪਰਕ ਕਰ ਸਕਦਾ/ਸਕਦੀ ਹਾਂ?
ਇਸ ਖੋਜ ਅਧਿਐਨ ਬਾਰੇ ਤੁਹਾਡੇ ਕਿਸੇ ਵੀ ਪ੍ਰਸ਼ਨਾਂ ਸਮੇਤ, ਹੋਰ ਜਾਣਕਾਰੀ ਲਈ ਤੁਸੀਂ ਹੇਠਾਂ ਸਾਡੀ ਸਹਾਇਤਾ ਟੀਮ ਨਾਲ ਸੰਪਰਕ ਕਰ ਸਕਦੇ ਹੋ:
· ਫ੍ਰੀਫੋਨ 0808 296 8584
ਜੇ ਤੁਸੀਂ ਇਸ ਖੋਜ ਅਧਿਐਨ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨਾ ਚਾਹੁੰਦੇ ਹੋ, ਤਾਂ ਤੁਸੀਂ UKHSA ਨੂੰ 0800 098 8890 'ਤੇ ਕਾਲ ਕਰ ਸਕਦੇ ਹੋ ਜੋ ਇਸਦੀ ਵੈਧਤਾ ਦੀ ਪੁਸ਼ਟੀ ਕਰ ਸਕਣਗੇ।
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਕੋਲ ਉਹ ਸਾਰੀ ਜਾਣਕਾਰੀ ਹੈ ਜਿਸਦੀ ਤੁਹਾਨੂੰ ਇਹ ਫੈਸਲਾ ਕਰਨ ਲਈ ਲੋੜ ਹੈ ਕਿ ਕੀ ਤੁਸੀਂ ਹਿੱਸਾ ਲੈਣਾ ਚਾਹੁੰਦੇ ਹੋ, ਪਰ ਜੇ ਨਹੀਂ ਤਾਂ ਕਿਰਪਾ ਕਰਕੇ ਸਾਡੀ ਹੈਲਪਲਾਈਨ ਦੀ ਵਰਤੋਂ ਕਰੋ।
ਸਾਡੇ ਨਿੱਜਤਾ ਨੋਟਿਸ ਨੂੰ ਪੜ੍ਹਨ ਲਈ, ਕਿਰਪਾ ਕਰਕੇ ਇੱਥੇ ਕਲਿੱਕ ਕਰੋ [https://www.basisresearch.com/research-respondent-privacy-notice]
Copyright © 2023 AMRIC - All Rights Reserved.
We use cookies to analyze website traffic and optimize your website experience. By accepting our use of cookies, your data will be aggregated with all other user data.