ਤੁਹਾਡਾ ਸੁਆਗਤ ਹੈ, ਅਤੇ ਯੂਕੇ ਹੈਲਥ ਸਿਕਿਉਰਿਟੀ ਏਜੰਸੀ (UKHSA) ਦੀ ਤਰਫ਼ੋਂ ਭਾਈਚਾਰੇ ਵਿੱਚ ਐਂਟੀਬਾਇਓਟਿਕ
ਰੋਧਕ ਜੀਵਾਣੂਆਂ ਬਾਰੇ ਸਾਡੇ ਦੇਸ਼ ਵਿਆਪੀ AMRIC ਅਧਿਐਨ ਵਿੱਚ ਹਿੱਸਾ ਲੈਣ ਲਈ ਤੁਹਾਡਾ ਧੰਨਵਾਦ।
ਜੀਵਾਣੂ (ਬੈਕਟੀਰੀਆ, ਵਾਇਰਸ ਅਤੇ ਫ਼ਫੂੰਦੀ) ਰੋਜ਼ਾਨਾ ਜੀਵਨ ਦਾ ਹਿੱਸਾ ਹਨ। ਬਹੁਤ ਸਾਰੇ ਜੀਵਾਣੂ ਨੁਕਸਾਨ ਨਹੀਂ ਪਹੁੰਚਾਉਂਦੇ ਅਤੇ ਕੁਝ ਸਿਹਤਮੰਦ ਰਹਿਣ ਵਿੱਚ ਸਾਡੀ ਮਦਦ ਵੀ ਕਰਦੇ ਹਨ। ਜੀਵਾਣੂਆਂ ਦੇ ਸਿਰਫ ਇੱਕ ਛੋਟੇ ਜਿਹੇ ਹਿੱਸੇ ਬਾਰੇ ਹੀ ਲਾਗ ਦਾ ਕਾਰਨ ਬਣਨ ਦੀ ਜਾਣਕਾਰੀ ਹੈ। ਬਦਕਿਸਮਤੀ ਨਾਲ, ਕੁਝ ਬੈਕਟੀਰੀਆ ਐਂਟੀਬਾਇਓਟਿਕਸ ਪ੍ਰਤੀ ਰੋਧਕ ਬਣ ਗਏ ਹਨ ਅਤੇ ਇਹ ਭਾਈਚਾਰੇ ਵਿੱਚ ਸਿਹਤਮੰਦ ਲੋਕਾਂ ਵਿੱਚ ਫੈਲ ਸਕਦੇ ਹਨ। UKHSA ਇਹ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਕਿਹੜੇ ਕਾਰਕ ਹਨ ਜਿਨ੍ਹਾਂ ਕਰਕੇ ਕੁਝ ਲੋਕਾਂ ਦੁਆਰਾ ਇਹਨਾਂ ਐਂਟੀਬਾਇਓਟਿਕ ਰੋਧਕ ਬੈਕਟੀਰੀਆ ਨੂੰ ਆਪਣੇ ਸਰੀਰ ਵਿੱਚ ਅਤੇ 'ਤੇ ਰੱਖਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਅਧਿਐਨ ਦੇ ਨਤੀਜੇ NHS ਵਰਗੇ ਸਿਹਤ ਸੰਭਾਲ ਸੰਗਠਨਾਂ ਦੀ ਲਾਗਾਂ ਨੂੰ ਕੰਟਰੋਲ ਕਰਨ ਅਤੇ ਉਹਨਾਂ ਦਾ ਇਲਾਜ ਕਰਨ ਵਿੱਚ ਮਦਦ ਕਰਨਗੇ। ਇੱਕ ਵਾਰ ਇਹ ਕਰ ਲੈਣ 'ਤੇ, ਸਾਨੂੰ ਇਸ ਗੱਲ ਦੀ ਬਿਹਤਰ ਸਮਝ ਮਿਲ ਸਕਦੀ ਹੈ ਕਿ ਜਨਤਾ ਦੀ ਰੱਖਿਆ ਕਿਵੇਂ ਕਰਨੀ ਹੈ।
ਜੇ ਤੁਸੀਂ ਇਸਨੂੰ ਕਿਸੇ ਹੋਰ ਭਾਸ਼ਾ ਵਿੱਚ ਪੜ੍ਹਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇਸ ਪੰਨੇ ਦੇ ਸਿਖਰ 'ਤੇ ਦਿੱਤੇ ਵਿਕਲਪਾਂ ਵਿੱਚੋਂ ਚੁਣੋ।
ਜਾਰੀ ਰੱਖਣ ਤੋਂ ਪਹਿਲਾਂ, ਕਿਰਪਾ ਕਰਕੇ ਸਾਡੇ ਅਕਸਰ ਪੁੱਛੇ ਜਾਣ ਵਾਲੇ ਸਵਾਲ ਪੜ੍ਹੋ ਜੋ ਅਧਿਐਨ ਦੀ ਹੋਰ ਵਿਸਤਾਰ ਨਾਲ ਰੂਪਰੇਖਾ ਦਿੰਦੇ ਹਨ
ਕਦਮ-ਦਰ-ਕਦਮ ਗਾਈਡ:
1. ਸਹਿਮਤੀ ਫਾਰਮ ਅਤੇ ਔਨਲਾਈਨ ਸਰਵੇਖਣ ਨੂੰ ਪੂਰਾ ਕਰੋ (ਇਹ ਇੱਕ ਨਵੀਂ ਵਿੰਡੋ ਵਿੱਚ ਸ਼ੁਰੂ ਹੋਵੇਗਾ ਅਤੇ ਇਸ ਦਾ ਲਿੰਕ ਪੰਨੇ ਦੇ ਅੰਤ ਵਿੱਚ ਮਿਲ ਸਕਦਾ ਹੈ)
ਤੁਹਾਨੂੰ ਪਹਿਲਾਂ ਇਸ ਦੇਸ਼ ਵਿਆਪੀ ਅਧਿਐਨ ਵਿੱਚ ਹਿੱਸਾ ਲੈਣ ਲਈ ਆਪਣੀ ਸਹਿਮਤੀ ਦੇਣ ਲਈ ਕਿਹਾ ਜਾਵੇਗਾ, ਇਸਦੇ ਬਾਅਦ ਇੱਕ ਛੋਟਾ ਸਰਵੇਖਣ ਹੋਵੇਗਾ। ਇਸ ਵਿੱਚ ਤੁਹਾਨੂੰ ਲਗਭਗ 10 ਮਿੰਟ ਲੱਗਣਗੇ ਅਤੇ ਇੱਕ ਬੈਠਕ ਵਿੱਚ ਪੂਰਾ ਕੀਤਾ ਜਾਣਾ ਜ਼ਰੂਰੀ ਹੈ, ਇਸ ਲਈ ਕਿਰਪਾ ਕਰਕੇ ਵਾਪਸ ਜਾਣ ਜਾਂ ਪੇਜ ਨੂੰ ਰੀਫ੍ਰੈਸ਼ ਕਰਨ ਦੀ ਕੋਸ਼ਿਸ਼ ਨਾ ਕਰੋ।
ਇਸ ਦੇ ਹਿੱਸੇ ਵਜੋਂ, ਤੁਹਾਨੂੰ ਆਪਣੀ ਵਿਲੱਖਣ ID ਦਾਖਲ ਕਰਨ ਦੀ ਲੋੜ ਹੋਵੇਗੀ ਜੋ ਅਸੀਂ ਸ਼ੁਰੂਆਤੀ ਡਾਕ ਪੱਤਰ 'ਤੇ ਪ੍ਰਦਾਨ ਕੀਤੀ ਸੀ – ਜੇ ਤੁਹਾਡੇ ਕੋਲ ਇਹ ਨੇੜੇ ਨਹੀਂ ਹੈ, ਤਾਂ ਕਿਰਪਾ ਕਰਕੇ ਜਾਰੀ ਰੱਖਣ ਤੋਂ ਪਹਿਲਾਂ ਇਸਨੂੰ ਹੁਣੇ ਲੱਭੋ (ਜਾਂ ਵਿਕਲਪਿਕ ਤੌਰ 'ਤੇ ਤੁਸੀਂ ਹੈਲਪਲਾਈਨ 'ਤੇ ਕਾਲ ਕਰ ਸਕਦੇ ਹੋ ਅਤੇ ਅਸੀਂ ਤੁਹਾਡੀ ਮਦਦ ਕਰ ਸਕਾਂਗੇ)।
ਸਾਡੇ ਵਲੋਂ ਤੁਹਾਨੂੰ ਕਿੱਟਾਂ ਭੇਜਣ ਲਈ ਤੁਹਾਨੂੰ ਇੱਕ ਵੈਧ ਘਰ ਦਾ ਪਤਾ (ਇੰਗਲੈਂਡ ਵਿੱਚ), ਅਤੇ ਧੰਨਵਾਦ £50 Love2Shop ਵਾਊਚਰ ਭੇਜਣ ਲਈ ਈਮੇਲ ਪਤਾ ਪ੍ਰਦਾਨ ਕਰਨ ਲਈ ਕਿਹਾ ਜਾਵੇਗਾ।
ਫਿਰ ਅਸੀਂ ਤੁਹਾਨੂੰ ਤੁਹਾਡਾ NHS ਨੰਬਰ ਦਾਖਲ ਕਰਨ ਲਈ UKHSA ਦੁਆਰਾ ਹੋਸਟ ਕੀਤੇ ਜਾਂਦੇ ਲਿੰਕ 'ਤੇ ਭੇਜਾਂਗੇ। ਇਸ ਨੂੰ ਤੁਹਾਡੇ ਜੀਪੀ ਰਿਕਾਰਡਾਂ ਦੀ ਜਾਂਚ ਕਰਨ ਲਈ ਵਰਤਿਆ ਜਾਵੇਗਾ ਤਾਂ ਜੋ ਤੁਹਾਨੂੰ ਤਜਵੀਜ਼ ਕੀਤੀਆਂ ਗਈਆਂ ਕਿਸੇ ਵੀ ਅਜਿਹੀਆਂ ਐਂਟੀਬਾਇਓਟਿਕਸ ਦੇ ਵੇਰਵੇ ਪਤਾ ਕੀਤੇ ਜਾ ਸਕਣ ਜੋ ਨੱਕ ਅਤੇ ਅੰਤੜੀਆਂ ਵਿੱਚ ਵੱਖ-ਵੱਖ ਐਂਟੀਬਾਇਓਟਿਕ ਰੋਧਕ ਜੀਵਾਣੂ ਪੈਦਾ ਕਰ ਸਕਦੀਆਂ ਹਨ। ਤੁਹਾਡਾ NHS ਨੰਬਰ ਪ੍ਰਦਾਨ ਕਰਨਾ ਲਾਜ਼ਮੀ ਨਹੀਂ ਹੈ ਅਤੇ ਇਸ ਗੱਲ 'ਤੇ ਕੋਈ ਅਸਰ ਨਹੀਂ ਪਵੇਗਾ ਕਿ ਤੁਹਾਨੂੰ £50 Love2Shop ਵਾਊਚਰ ਮਿਲਦਾ ਹੈ ਜਾਂ ਨਹੀਂ।
2. ਇੱਕ ਵਾਰ ਜਦੋਂ ਤੁਸੀਂ ਸਹਿਮਤੀ ਫਾਰਮ ਅਤੇ 10-ਮਿੰਟ ਦਾ ਸਰਵੇਖਣ ਪੂਰਾ ਕਰ ਲੈਂਦੇ ਹੋ, ਤਾਂ ਅਸੀਂ ਡਾਕ ਰਾਹੀਂ 3 ਨਮੂਨਾ ਡਿਵਾਈਸ (ਇੱਕ ਟੱਟੀ ਦੇ ਨਮੂਨੇ ਲਈ ਪੌਟ; ਇੱਕ ਨੱਕ ਅਤੇ ਗਲੇ ਦਾ ਸਵੈਬ; ਅਤੇ ਇੱਕ ਗੁਦਾ ਦਾ ਸਵੈਬ) ਭੇਜਾਂਗੇ ਤਾਂ ਜੋ ਤੁਸੀਂ ਉਹਨਾਂ ਨੂੰ ਵਰਤ ਕੇ ਸਾਡੀਆਂ ਲੈਬਾਂ ਨੂੰ ਵਾਪਸ ਭੇਜ ਸਕੋ (ਫ੍ਰੀਪੋਸਟ ਲਿਫਾਫੇ ਦੀ ਵਰਤੋਂ ਕਰਕੇ)।
ਅਸੀਂ ਤੁਹਾਨੂੰ ਤੁਹਾਡੇ ਨਮੂਨੇ ਤੁਹਾਡੀ ਕਿੱਟ ਪ੍ਰਾਪਤ ਕਰਨ ਦੇ 5 ਦਿਨਾਂ ਦੇ ਅੰਦਰ, ਅਤੇ ਤੁਹਾਡੇ ਨਮੂਨੇ ਲੈਣ ਦੇ 12 ਘੰਟਿਆਂ ਦੇ ਅੰਦਰ ਵਾਪਸ ਕਰਨ ਲਈ ਕਹਿੰਦੇ ਹਾਂ। ਕਿਰਪਾ ਕਰਕੇ ਨੋਟ ਕਰੋ ਕਿ ਟ੍ਰੈਕ ਕੀਤੀ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ, ਅਸੀਂ ਤੁਹਾਨੂੰ ਤੁਹਾਡੇ ਨਮੂਨੇ ਜਾਂ ਤਾਂ ਪੋਸਟ ਆਫਿਸ ਰਾਹੀਂ ਜਾਂ ਪੋਸਟ ਬਾਕਸ ਰਾਹੀਂ ਵਾਪਸ ਕਰਨ ਲਈ ਕਹਿੰਦੇ ਹਾਂ (ਇਹ ਯਕੀਨੀ ਬਣਾਉਂਦੇ ਹੋਏ ਕਿ ਫ੍ਰੀ ਪੋਸਟ ਰਿਟਰਨ ਲੇਬਲ ਚਿਪਕਾਇਆ ਜਾਂਦਾ ਹੈ)। ਜੇ ਤੁਸੀਂ ਪੋਸਟ ਆਫਿਸ ਜਾਂ ਪੋਸਟ ਬਾਕਸ 'ਤੇ ਨਹੀਂ ਜਾ ਸਕਦੇ ਹੋ, ਜਾਂ ਤੁਸੀਂ ਹਿੱਸਾ ਨਹੀਂ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ – ਜੇ ਤੁਸੀਂ ਸਾਡੇ ਸ਼ੁਰੂਆਤੀ ਸੱਦੇ ਦਾ ਜਵਾਬ ਨਹੀਂ ਦਿੰਦੇ ਹੋ, ਤਾਂ ਅਸੀਂ ਇਸ ਅਧਿਐਨ ਵਿੱਚ ਤੁਹਾਡੀ ਭਾਗੀਦਾਰੀ ਦੇ ਸਬੰਧ ਵਿੱਚ ਤੁਹਾਡੇ ਨਾਲ ਦੁਬਾਰਾ ਸੰਪਰਕ ਨਹੀਂ ਕਰਾਂਗੇ।
3. ਇੱਕ ਵਾਰ ਵੈਧ ਨਮੂਨੇ ਪ੍ਰਾਪਤ ਹੋ ਜਾਣ ਤੋਂ ਬਾਅਦ (ਅਰਥਾਤ, ਸਾਨੂੰ ਟੈਸਟ ਕਰਨ ਦੇ ਯੋਗ ਹੋਣ ਲਈ ਤੁਹਾਡੇ ਤੋਂ ਲੋੜੀਂਦਾ ਨਮੂਨਾ ਪ੍ਰਾਪਤ ਹੋ ਗਿਆ ਹੈ), ਅਸੀਂ ਤੁਹਾਡੇ ਭਾਗ ਲੈਣ ਲਈ ਧੰਨਵਾਦ ਵਜੋਂ ਤੁਹਾਨੂੰ £50 ਦਾ Love2Shop ਵਾਊਚਰ ਭੇਜਾਂਗੇ।
ਜੇ ਤੁਸੀਂ ਸਹਿਮਤੀ ਦੇਣ ਅਤੇ ਹਿੱਸਾ ਲੈਣ ਤੋਂ ਬਾਅਦ ਅਧਿਐਨ ਤੋਂ ਬਾਹਰ ਹੋਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਜਾਂ ਤਾਂ ਫਾਰਮ 'ਤੇ ਦਿੱਤੇ ਪਤੇ 'ਤੇ ਡਾਕ ਰਾਹੀਂ, ਜਾਂ ਈਮੇਲ ਰਾਹੀਂ TARGETantibiotics@ukhsa.gov.uk 'ਤੇ ਆਪਣਾ ਦਸਤਖ਼ਤ ਕੀਤਾ ਸਹਿਮਤੀ ਵਾਪਸ ਲੈਣ ਦਾ ਫਾਰਮ ਵਾਪਸ ਭੇਜੋ। ਅਜਿਹਾ ਕਰਨ ਲਈ ਤੁਹਾਨੂੰ ਆਪਣੀ UID ਪ੍ਰਦਾਨ ਕਰਨ ਦੀ ਲੋੜ ਹੋਵੇਗੀ।
ਇਸ ਨਾਲ ਯਕੀਨੀ ਬਣੇਗਾ ਕਿ ਤੁਹਾਡੇ ਸਾਰੇ ਸਰਵੇਖਣ ਜਵਾਬਾਂ ਨੂੰ ਵਿਸ਼ਲੇਸ਼ਣ ਤੋਂ ਹਟਾ ਦਿੱਤਾ ਜਾਂਦਾ ਹੈ।
ਸਹਿਮਤੀ ਫਾਰਮ ਅਤੇ ਔਨਲਾਈਨ ਸਰਵੇਖਣ 'ਤੇ ਜਾਰੀ ਰੱਖਣ ਲਈ ਕਿਰਪਾ ਕਰਕੇ ਹੇਠਾਂ ਕਲਿੱਕ ਕਰੋ
ਜੇ ਤੁਸੀਂ ਸਾਡੇ ਹੈਲਪਡੈਸਕ ਰਾਹੀਂ ਫੋਨ 'ਤੇ (ਅੰਗਰੇਜ਼ੀ ਵਿੱਚ) ਇਸਨੂੰ ਪੂਰਾ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਉਹਨਾਂ ਨੂੰ
0808 2968584 'ਤੇ ਕਾਲ ਕਰੋ।
Copyright © 2023 AMRIC - All Rights Reserved.
We use cookies to analyze website traffic and optimize your website experience. By accepting our use of cookies, your data will be aggregated with all other user data.